We have squad of essay freelance writers in Britain who deliver leading quality And regular essay advice & essay generating assistance British at cost-effective price points, Get discounted price on all instructions uk essay

professional essay writersbuy essays

ਦੋਹਰੀ ਖੇਡ

ਬੈਲਗੱਡੀਆਂ ਦੀ ਦੋੜਾਂ ਅਸਲ ਵਿੱਚ ਸੁਰੂ ਕਿਵੈ ਹੋਈਆਂ ਹਿੰਦੂਸਤਾਨ ਦੀ ਵੰਡ ਤੋ ਪਹਿਲਾ ਦੀਆ ਗੱਲਾਂ ਜਦੋ ਪੰਜਾਬ ਚ ਬਰਾਤਾਂ ਗੱਡਿਆਂ,ਊਠਾਂ ਤੋ ਘੋੜਿਆਂ ਤੇ ਜਾਇਆਂ ਕਰਦੀਆ ਸੀ ਕਿਉਕਿ ਆਹ ਇੱਕ ਆਵਾਜਾਈ ਦਾ ਸਾਧਨ ਹੋਇਆ ਕਰਦਾ ਸੀ ਕਿਉਕਿ ਆਹੀ ਸਾਧਾਨ ਲੈ ਕੇ ਮੇਲਿਆਂ ਨੂੰ ਵੀ ਜਾਇਆ ਕਰਦੇ ਸੀ ਕਿਉਕਿ ਉਹਨਾ ਵੇਲਿਆ ਚ ਵੀ ਬਹੁਤ ਮੇਲੇ ਮਸ਼ੂਹਰ ਹੋਇਆ ਕਰਦੇ ਸੀ

ਹੁਣ ਬਾਰਤਾਂ ਹਫਤਾ ਹਫਤਾ ਕੁੜੀ ਵਾਲਿਆ ਦੇ ਘਰੇ ਰੁਕਿਆਂ ਕਰਦੀ ਸੀ ਤੇ ਸ਼ਾਮਾਂ ਨੂੰ ਸਭ ਨੇ ਆਰਾਮ ਕਰਨ ਤੋ ਬਾਅਦ ਆਪਣੇ ਘੋੜਿਆ ਦੀਆ ਊਠਾਂ ਦੀਆਂ ਤੇ ਆਪਣੀਆ ਬੈਲਗੱਡੀਆਂ ਦੀ ਗੱਲਾਂ ਕਰਨੀਆ ਤੇ ਬੰਨ ਕੇ ਸਾਫੈ ਲਾ ਕੇ ਕੁੜਤੇ ਚਾਦਰੈ ਫਿਰ ਗੱਲਾਂ ਚੱਲ ਪੈਣੀਆਂ “ਹਾ ਬਈ ਬੋਲੋ ਹੈ ਕੋਈ ਜੇਹੜਾ ਸਾਡੀ ਗੱਡੀ ਦਾ ਮੁਕਾਬਲਾਂ ਕਰ ਸਕੇ ਤੇ ਆਹ ਮੁਕਾਬਲੈ ਤੋ ਬਾਅਦ ਕੁੜੀ ਵਾਲਿਆ ਵੱਲੋ ਤੇ ਬਾਰਤੀਆਂ ਵਿੱਚੋ ਕਈਆ ਨੇ ਆਹ ਦੋੜ ਲਈ ਹਾਮੀਆਂ ਭਰਨੀਆਂ
ਅਗਲੀ ਸਵੇਰ ਬੈਲਗੱਡੀਆਂ ਦੀਆਂ ਦੋੜਾ ਹੋਣੀਆ ਤੇ ਉਹਨਾ ਟਾਇਮਾਂ ਚ 15-15 ਮੀਲ ਦੂਰ ਪਿੰਡ ਹੋਣਾ ਤੇ ਉਥੈ ਤੱਕ ਇਹਨਾ ਬਲਦਾਂ ਨੇ ਅੱਗੜ-ਪਿੱਛੜ ਭੱਜਣਾ

ਮੇਲਿਆ ਚ ਬਲਦਾਂ ਦੇ ਮੁਕਾਬਲੇ ਸੁਹਾਗਿਆਂ ਨੂੰ ਜੋੜ ਕੇ ਜਾ ਰੇਵਿਆਂ ਤੋਰਨੇ ਬਲਦ।

ਭਾਰਤ-ਪਾਕਿਸਤਾਨ ਦੀ ਵੰਡ ਤੋ ਪਹਿਲਾ ਦੀਆ ਗੱਲਾਂ ਉਸ ਵਕਤ ਜਮੀਨਾਂ ਖੁਲੀਆਂ ਹੂੰਦੀਆਂ ਸੀ ਜੇਹੜੇ ਮੁਰਬੈ ਕੱਟੈ ਹੋਏ ਸੀ ਉਹਨਾ ਦੇ ਰਸਤੇ ਬਹੁਤ ਚੋੜੇ ਹੋਇਆ ਕਰਦੇ ਸੀ।ਦੂਰ ਦੂਰ ਲੋਕਾਂ ਨੇ ਬਹਿ ਜਾਣਾ ਤੇ ਇਹਨਾ ਨੇ ਆਪਣੇ ਬਲਦਾਂ ਨੂੰ ਭਜਾਉਣਾ ਕਿਉਕਿ ਉਸ ਵਕਤ ਸ਼ਰਤਾਂ ਲੱਗਿਆ ਕਰਦੀਆਂ ਸੀ “ਕਾਕਾ ਸਿਹਾਂ ਤੂੰ ਬਹੁਤ ਪਾਟੈ ਖਾਹ ਬਣਿਆ ਫਿਰਦਾ ਜੇ ਕਰਨਾ ਮੁਕਾਬਲਾਂ ਤਾ ਆ ਮੈਦਾਨ ਚ”ਏਦਾ ਦੀਆ ਗੱਲਾਂ ਆਮ ਹੀ ਸੁਣਨ ਨੂੰ ਮਿਲਿਆ ਕਰਦੀਆ ਸੀ ਤੇ ਬਲਦਾਂ ਨੂੰ ਦੋ ਮੀਲ ਤੋ ਭੱਜਾਉਣਾ ਤੇ ਫੇਰ ਮੋੜ ਕੇ ਲਿਆਉਣੇ ਜੇਹੜਾ ਮੂਹਰੇ ਆ ਗਿਆ ਉਹ ਜਿੱਤ ਜਾਦਾ ਸੀ

ਦੋੜ ਵਧਾਉਣੀ ਸੁਰੂ ਹੋਈ ਪੰਜ-ਪੰਜ,ਛੇ-ਛੇ ਮੀਲ ਤੇ ਵੀ ਭੱਜਾਉਣੇ ਸੁਰੂ ਕਰਤੇ ਪਰ ਕੁਦਰਤ ਨੇ ਐਸੀ ਕਰਵਟ ਲਈ ਤੇ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ

ਪਾਕਿਸਤਾਨ ਤੋ ਭਾਰਤ ਚ ਪਿੰਡ ਭੋਜੇ ਮਾਜਰਾਂ ਸਰਦਾਰ ਮੋਦਨ ਸਿੰਘ ਪਾਕਿਸਤਾਨ ਤੋ ਹੀ ਆਪਣੇ ਬਲਦ ਆਪਣੇ ਨਾਲ ਭਾਰਤ ਨੂੰ ਲੈ ਆਇਆ ।ਬਲਦਾਂ ਨੂੰ ਗੱਡੈ ਚ ਜੋੜਿਆਂ ਤੇ ਉਪਰ ਸ੍ਰੀ ਗੁਰੁ ਗਰੰਥ ਸਾਹਿਬ ਨੂੰ ਸ਼ੋਸਭਿਤ ਕੀਤਾ ਆਪਣੇ ਬੱਚਿਆ ਤੇ ਆਪਣੇ ਬਜੁਰਗਾਂ ਨੂੰਵੀ ਗੱਡੈ ਚ ਬੈਠਾਇਆਂ

ਉਸ ਵੇਲੇ ਸਿਆਣਿਆਂ ਨੇ ਦੱਸਿਆਂ ਕੀ ਬਹੁਤ ਕਾਫਲੈ ਪਾਕਿਸਤਾਨ ਤੋ ਭਾਰਤ ਲਈ ਚੱਲੈ ਤੇ ਜਿਨਾ ਦੇ ਬਲਦ ਚੰਗੈ ਸੀ ਕਿਸੇ ਨੇ ਵੀ ਆਪਣੈ ਬਲਦਾਂ ਨੂੰ ਪਾਕਿਸਤਾਨ ਵੱਲ ਨਹੀ ਛੱਡਿਆਂ ਤੇ ਬਾਕੀ ਦੇ ਪਸੂਆਂ ਨੂੰ ਉਹ ਪਾਕਿਸਤਾਨ ਹੀ ਛੱਡ ਆਏ ।

ਸੰਨ 1947 ਜਦੋ ਭਾਰਤ ਦੀ ਵੰਡ ਹੋਈ ਤਾ ਤਕਰੀਬਨ ਤਕਰੀਬਨ ਸਭ ਲੋਕ ।

ਸੰਨ 1949 ਚ ਸਰਦਾਰ ਮੋਦਨ ਸਿੰਘ ਭੋਜੇਮਾਜਰਾ ਨੇ ਇਸਤਿਹਾਰ ਕੱਡਵਾ ਦਿੱਤੇ ਉਹਨਾ ਨੇ ਕਿਹਾ ਕੀ ਜਿਸ ਦਾ ਦਿਲ ਕਰਦਾ ਉਹ ਮੇਰੇ ਬਲਦਾਂ ਨਾਲ ਮੁਕਾਬਲਾ ਕਰ ਲਵੈ ਪੁਰੇ 200ਸੋ ਰੁਪਏ ਦੀ ਸ਼ਰਤ ( ਤੇ ਸਿਆਣੇ ਆਖਿਆ ਕਰਦੇ ਸੀ 300 ਸੋ ਨੂੰ ਯੂ.ਪੀ ਤੇ ਰਾਜਸਥਾਨ ਦੇ ਵਿੱਚ ਮੁਰਬਾਂ ਮਿਲ ਜਾਇਆ ਕਰਦਾ ਸੀ) ਜਿਸ ਵਕਤ ਮੋਦਨ ਨੇ 200 ਦੀ ਸ਼ਰਤ ਆਲਾ ਇਸਤਿਹਾਰ ਕੱਡਵਾਂ ਦਿੱਤਾ ਸੀ।

ਉਸ ਵਕਤ ਜਾਨਨੀਆਂ ਗਿੱਧਿਆਂ ਚ ਬੋਲੀ ਵੀ ਪਾਇਆ ਕਰਦੀ ਸੀ

“ਜੋੜੀ ਮੋਦਨ ਦੀ ਪੈਲਾਂ ਪਾਉਦੀ ਆਵੈ,ਜੋੜੀ ਮੋਦਨ ਦੀ ਪੈਲਾਂ ਪਾਉਦੀ ਆਵੈ”

-ਉਸ ਵਕਤ ਮੋਦਨ ਦੇ ਨਾਮ ਦੀਆ ਬੋਲੀਆਂ ਪੈਦੀਆ ਸੀ ਭਾਵ ਕੀ ਉਹਨਾ ਦੇ ਬਲਦਾਂ ਧਮਾਲ ਪੁਰੈ ਪੰਜਾਬ ਤੇ ਪਾਕਿਸਤਾਨ ਚ ਪਿਆ ਕਰਦੀ ਸੀ- ਮੋਦਨ ਸਿੰਘ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੂੰਗਾ ਜਿਨਾ ਨੇ ਬੈਲ ਗੱਡੀਆਂ ਦੀਆ ਦੋੜਾਂ ਨੂੰ ਜਨਮ ਦਿੱਤਾ ਤੇ ਆਹ ਖੇਡ ਕੱਖਾਂ ਤੋ ਲੱਖਾਂ ਦੀ ਹੋ ਗਈ

ਪਿੰਡ ਸ਼ਾਲਾਪੁਰ ਚ ਮੋਦਨ ਸਿੰਘ ਨੇ ਲੰਘ ਕੇ ਆਉਣਾ ਸੀ ਤੇ ਉਥੈ ਬੀ ਉਹਨਾ ਨੇ ਇਸਤਿਹਾਰ ਕੱਡਵਾਇਆਂ ਤੇ ਉਸ ਪਿੰਡ ਚ ਵੀ ਇੱਕ ਬੰਦਾ ਪਾਕਿਸਤਾਨ ਤੋ ਹੀ ਆਪਣੇ ਬਲਦ ਲੈ ਕੇ ਆਇਆ ਸੀ ਵਧੀਆ ਵੱਛੈ ਸੀ ਉਸ ਕੋਲ ਵੀ ਚੰਗਾਂ ਸ਼ੋਕੀ ਸੀ ਉਹ ਬੰਦਾ ਵੀ ਤੇ ਪੰਚਾਇਤ ਨੇ ਮੋਦਨ ਸਿੰਘ ਨੂੰ ਕਿਹਾ ਕੀ ਅਸੀ ਤੇਰੇ ਨਾਲ ਸ਼ਰਤ ਲਾਉਦੇ ਆ ਤੂੰ ਇਸਤਿਹਾਰ ਕੱਡਵਾਏ ਆ ਤੇ ਅੱਗੋ ਮੋਦਨ ਸਿੰਘ ਨੇ ਕਿਹਾ ਕੀ ਮੈ ਪਹਿਲਾ ਤੁਹਾਡੇ ਬਲਦ ਦੇਖਾਗਾ।ਫੇਰ ਤੁਹਾਡੇ ਨਾਲ ਸ਼ਰਤ ਲਾਉਗਾ ਕੀ ਪਤਾ ਤੁਹਾਡੇ ਬਲਦ ਕਿਦਾਂ ਦੇ ਨੇ ਮੈ ਮਾੜੈ ਬਲਦਾਂ ਨਾਲ ਸ਼ਰਤ ਨਹੀ ਲਾਉਦਾ ਆ ਮੈ ਆਪਣੀ ਬਦਨਾਮੀ ਕਰਵਾਉਦੀ ਆ ਤੇ ਦੂਜੈ ਦਿਨ ਮੋਦਨ ਜਦੋ ਆਪਣੀ ਪੰਚਾਇਤ ਲੈ ਕੇ ਆਇਆ ਤਾ ਬਲਦਾਂ ਨੂੰ ਦੇਖ ਉਹ ਮੰਨ ਗਿਆਂ ਕੀ ਲਾਉ ਸ਼ਰਤ “ਕਾਈਨੋਰ ਜਾ ਕੇ ਕਾਗਜ਼ ਲਿਖ ਹੋ ਗਿਆ ਤੇ ਸ਼ਾਲਸ਼ ਟਿੱਕੇ ਗਏ ਬਈ 6 ਮੀਲ ਬਲਦ ਜਾਣਗੇ 6 ਮੀਲ ਵਾਪਸ ਆਉਣਗੇ

ਬੋਲਦ ਭੱਜੈ ਪੁਲ ਗੋਚੀਮਾਜਰੈ ਤੋ ਅੱਗੈ ਧਨੋਰੀ ਬਾਗਾਂ ਵਾਲ਼ੇ ਤੋ ਬਲਦਾਂ ਨੇ ਮੁੜਨਾ ਸੀ ਮੋਰਿੰਡੈ ਸਹਿਰ ਤੋ ਖੇਡ ਦਾ ਦਿਨ ਰੱਖ ਹੋ ਗਿਆ ਬਈ ਫਲਾਨੈ ਦਿਨ ਆਪਣੈ ਬਲਦ ਭੱਜਣਗੇ।ਕੱਠ ਹੋ ਗਿਆਂ “ਖਲਵਾੜੈ” (ਜਿਨਾ ਚ ਕਣਕਾਂ ਗਾਹਿਆਂ ਕਰਦੇ ਸੀ) ਉਹਨਾ ਚ ਆ ਕੇ ਲੋਕ ਰਾਤ ਨੂੰ ਹੀ ਆ ਕੇ ਪੈ ਗਏ ਤੇ ਜਿਨਾ ਦੇ ਪਿੰਡਾਂ ਚ ਲੋਕ ਆ ਕੇ ਪਏ ਸੀ ਤਾ ਉਹਨਾ ਪਿੰਡਾਂ ਦੇ ਲੋਕਾ ਸੱਜਰੈ ਸੱਜਰੈ ਉੱਠ ਕੇ ਚਾਹਾਂ ਬਣਾਈਆਂ ਰੋਟੀਆਂ ਬਣਾਈਆਂ ਜਨਾਨੀਆਂ ਨੇ ਤੇ ਦੂਜੈ ਪਾਸੇ ਬਲਦ ਭੱਜਣ ਦਾ ਟਾਈਮ ਸਿਰ ਤੇ ਆ ਗਿਆ ਗਰਮੀ ਦੇ ਦਿਨ ਸੀ ਤੇ 8 ਜਾ 8:30 ਵਜੈ ਬਲਦਾਂ ਨੂੰ ਛੱਡਣਾ ਸੀ ਗਰਮੀ ਦੇ ਦਿਨ ਸੀ ਲੋਕਾ ਦਾ ਅੰਤਾ ਦਾ ਕੱਠ ਸੀ ਤਿੱਲ ਸੁੱਟਣ ਨੂੰ ਜਗਾ ਨਹੀ ਸੀ

ਬਲਦਾਂ ਨੂੰ ਛੱਡਿਆਂ ਤਾ ਪੁੱਲੀ ਕੋਲ “ਗਰਜਾ ਸਿੰਘ” ਤਾ ਪਹਿਲਾ ਹੀ ਡਿੱਗ ਗਿਆ ਗੱਡੀ ਪੱਲਟ ਗਈ ਲੱਤ ਟੁੱਟ ਗਈ ਜੇਹੜਾ ਸ਼ਾਲਾਪੁਰੀਆਂ ਸੀ।ਤੇ ਉਹਦਾ ਨੋਕਰ ਅੱਗੈ ਜਾ ਕੇ ਡਿਗ ਗਿਆ

ਮੂਹਰਲਿਆਂ ਦੇ ਬਲਦ ਮੂਹਰੇ ਹੋ ਗਏ ਇਹਨਾ ਦੇ ਪਿੱਛੇ ਹੋ ਗਏ ਢੇਰੀ ਤੋ ਬਲਦ ਘੁੰਮੇ ਤੇ ਮੋਦਨ ਦੇ ਬਲਦ ਪਹਿਲਾ ਘੁੰਮੈ ਗਰਜ਼ਾ ਸਿੰਘ ਦੇ ਬਲਦ ਬਾਅਦ ਚ ਘੁੰਮੈ ਬਲਦ ਭੱਜਦੇ ਭੱਜਦੇ ਕਾਈਨੋਰ ਆ ਗਏ ਤੇ ਉਹਨਾ ਬਲਦਾ ਤੇ ਦੂਗਰੀ ਦਾ ਬੰਦਾ ਸੀ ਉਹ ਭੱਜਕੇ ਉਹਨਾ ਤੇ ਚੜ ਗਿਆ ਤੇ ਆਹ ਦੋੜ ਮੋਦਨ ਨੇ ਜਿੱਤ ਲਈ ਸੀ

-ਉਸ ਟਾਈਮ ਤੋ ਸ਼ਰਤਾਂ ਲੱਗਣੀਆਂ ਸੁਰੂ ਹੋਈਆ ਪੰਜਾਬ ਚ ਕੁੱਲ 17 ਇਸ਼ਤਿਹਾਰ ਛਪੈ ਸੀ ਤੇ 12 ਸ਼ਰਤਾ ਲੱਗੀਆ

ਸਟੋਰੀ ਨੰਬਰ:-

ਮੋਹਰ ਸਿੰਘ ਸਲੋਰਾਂ ਤੇ ਬੀਬੀ ਬਾਵਨ ਕੋਰ (ਪੱਥਰ ਮਾਜਰਾ)

ਮੋਹਰ ਸਿੰਘ ਸਲੋਰਾਂ ਜਿਨਾਂ ਨੂੰ ਬਲਦਾਂ ਬਹੁਤ ਸ਼ੋਕ ਸੀ ਤੇ ਉਹਨਾ ਨੇ ਆਪਣੇ ਬਲਦਾਂ ਦੇ ਸਿੰਗਾਂ ਤੇ ਸੋਨੇ ਦੀਆ ਟੋਪੀਆਂ ਤੇ ਸੋਨੇ ਦੀ ਹੀ ਬੰਦ ਪੁਆਏ ਹੋਏ ਸੀ ਇਬ ਬਲਦ ਬਹੁਤ ਨਾਮੀ ਬਲਦ ਸੀ ਇਲਾਕੈ ਚ
ਪਿੰਡ ਪੱਥਰ ਮਾਜਰਾ ਦੀ ਬੀਬੀ ਬਾਵਨ ਕੋਰ ਜਿਨਾ ਨੇ ਆਪ ਖੇਤੀ ਕਰਨੀ ਸਭ ਕੰਮ ਆਪ ਹੱਥੀ ਕਰਨੇ ੩੦੦ ਬਿੱਗੈ ਦੀ ਮਾਲਕ ਬਲਦਾ ਦੀ ਸੌਕੀਨ

ਗੱਲ ਉਹਨਾ ਦਿਨਾਂ ਦੀ ਜਦੋ ਕਿਸੇ ਨੇ ਦੱਸਿਆ ਕੀ ਮੋਹਰ ਸਿੰਘ ਆਪਣੇ ਬਲਦ ਵੇਚਦਾ ਤੇ ਉਹ ਬੀਬੀ ਪੰਜ ਚਾਰ ਬੰਦਿਆ ਨੂੰ ਨਾਲ ਲੈ ਕੇ ਮੋਹਰ ਸਿੰਘ ਦੇ ਘਰ ਪਹੁੰਚ ਗਈ ਤੇ ਜਾ ਕੇ ਕਹਿੰਦੀ ਅਸੀ ਸੁਣਿਆ ਕੀ ਤੁਸੀ ਬਲਦ ਵੇਚਦੇ ਹੋ ਤੇ ਮੋਹਰ ਸਿੰਘ ਨੇ ਕਿਹਾ ਆਹੋ ਵੇਚਦਾ ਦੱਸ ਕਿਸਨੇ ਲੈਦੇ ਆ ਤੇ ਬੀਬੀ ਨੇ ਕਿਹਾ ਮੈ ਲੈਣੇ ਆ

ਆਹ ਸੁਣਕੇ ਮੋਹਰ ਸਿੰਘ ਨੇ ਤਲਖ ਸੁਬਾਉ ਚ ਕਿਹਾ ਬੀਬੀ ਤੂੰ ਚਾਹ ਪੀ ਲਈ ਤੇ ਆਪਣੇ ਰਾਹ ਨੂੰ ਤੁਰਦੀ ਬਣ ਤੂੰ ਆਹ ਬਲਦ ਲੈ ਲਵੈਗੀ ਐਨੈ ਮਹਿੰਗੈ ਮੇਰੇ ਬਲਦ ਤੂੰ ਕਿਥੈ ਲੈ ਲਵੈਗੀ ਤੇ ਬੀਬੀ ਨੂੰ ਆਹ ਗੱਲਾਂ ਦਾ ਗੁੱਸਾ ਲੱਗਾ ਤੇ ਉਸ ਦਿਨ ਤਾ ਉਹ ਬੀਬੀ ਚਲੀ ਗਈ ਤੇ ਅਗਲੀ ਸਵੇਰ ਫੇਰ ਪੰਜ ਚਾਰ ਮੋਹਤਬਰ ਬੰਦਿਆ ਨੂੰ ਨਾਲ ਲੈ ਕੇ ਫੇਰ ਮੋਹਰ ਸਿੰਘ ਦੇ ਘਰ ਪਹੁੰਚ ਗਈ ਤੇ ਤਬਲੇ ਦੇ ਬਾਹਰ ਮੋਹਰ ਸਿੰਘ ਨੇ ਮੰਜੈ ਡਾਹੈ ਤੇ ਚਾਹ ਪਾਣੀ ਪਿਲਾਇਆ ਤੇ ਪੁਛਿਆ ਹਾ ਜੀ ਦੱਸੋ ਜੀ ਗੱਲ ਆ ਤੇ

ਉਹਨਾ ਨੇ ਫੇਰ ਕਿਹਾ ਕੀ ਆਹ ਬੀਬੀ ਬਵਾਨ ਕੋਰ ਤੇ ਤੇਰੇ ਬਲਦ ਖਰੀਦਣੈ ਆ ਤੇ ਬੀਬੀ ਬੋਲ ਪਈ ਤੇ ਕਹਿੰਦੀ ਬੋਲ ਤੂੰ ਆਪਣੇ ਬਲਦਾ ਦੇ ਮੁੱਲ ਕਰ ਬੋਲ ਕੀ ਲੈਣਾ ਤੂੰ ਆਪਣੇ ਬਲਦਾ ਦਾ

ਮੋਹਰ ਸਿੰਘ ਬੋਲਿਆ ਮੇਰੇ ਬਲਦਾਂ ਦਾ ਮੁੱਲ ਹੈਗਾ ਪੂਰੈ ਦਸ ਕਿਲੈ ਤੇ ਸੋਲਖੀਆ ਵਾਲੀ ਜਮੀਨ ਜਿਸ ਨੂੰ ਖੂਹ ਲੱਗਿਆ ਹੋਇਆ ਉਹ ਲੈਣੈ ਆ ਫੇਰ ਮੈ ਬਲਦ ਤੈਨੂੰ ਦਿਊਗਾ।

ਆਹ ਸੁਣਕੇ ਬੀਬੀ ਬਵਾਨ ਨੇ ਹਾ ਕੀਤੀ ਤੇ ਜਮੀਨ ਦਾ ਕਾਗਜ਼ ਕਾਈਨੋਰ ਬਣ ਗਿਆ ਤੇ ਰਜਿਸ਼ਟਰੀ ਹੋ ਗਈ ਤੇ ਸ਼ਾਮ ਨੂੰ ਬੀਬੀ ਬੋਲਦ ਆਪਣੇ ਘਰ ਲੈ ਆਈ ਤੇ ਲਿਆ ਕੇ ਫੇਰ ਬੀਬੀ ਨੇ ਕੁੱਲ ਪੰਜਾਬ ਦੇ ਇਸ਼ਤਿਹਾਰ ਕੱਡਵਾਤੇ 2-2 ਕਿਲਿਆਂ ਦੀ ਲੱਗੀ ਸ਼ਰਤ ਤੇ ਜੇਹੜੀ ਗੱਡੀ ਭਜਾਉਗਾ ਉਸ ਗੱਡੀ ਦੇ ਗਡਵਾਨ ਨੂੰ ਉਤਰ ਨਹੀ ਦੇਣਾ ਤੇ ਜੇਹੜਾ ਜਿਤੂਗਾ ਉਹਨੂੰ ਬੋਲਦ ਵੀ ਦੇਣੇ ਆ ਗੱਡੀ ਵੀ ਦੇਣੀ ਆ ਪਰਾਣੀ ਵੀ ਦੇਣੀ ਆ ਤੇ ਦੋ ਕਿਲੇ ਵੀ ਦੇਣੇ ਆ ਉਸ ਬੀਬੀ ਨਾਲ ਕਿਸੇ ਨੇ ਸ਼ਰਤ ਨਹੀ ਸੀ ਲਈ ਕਿਉਕਿ ਮੋਹਰ ਸਿੰਘ ਦੇ ਉਹ ਦੋਵੇ ਬਲਦ ਬਹੁਤ ਹੀ ਕੰਮ ਦੇ ਸੀ

ਨੋਟ:- ਬੈਲਗੱਡੀਆ ਦੀ ਦੋੜ ਸੁਰੁਆਤੀ ਦਿਨਾਂ ਚ 12 ਮੀਲ ਭੱਜਿਆ ਕਰਦੇ ਸੀ 6 ਮੀਲ ਜਾਣਾ ਤੇ 6 ਮੀਲ ਆਣਾ (1 ਮੀਲ 1 ਕਿਲੋਮੀਟਰ ਤੋ ਜਿਆਦਾ ਹੁੰਦਾ ਆ)
ਸ਼ਰਤਾਂ ਤੋ ਮੇਲਿਆ ਚ ਕਿਵੈ ਆਈ ਆਹ ਖੇਡ

ਬੈਲਗੱਡੀਆ ਦੀ ਦੋੜ ਸੁਰੁਆਤੀ ਦਿਨਾਂ ਚ 12 ਮੀਲ ਭੱਜਿਆ ਕਰਦੇ ਸੀ 6 ਮੀਲ ਜਾਣਾ ਤੇ 6 ਮੀਲ ਆਣਾ (1 ਮੀਲ 1 ਕਿਲੋਮੀਟਰ ਤੋ ਜਿਆਦਾ ਹੁੰਦਾ ਆ) ਸ਼ਰਤਾਂ ਲੱਗਦੀਆਂ ਸੀ ਪਰ ਜਦੋ ਆਹ ਦੋੜ ਮੇਲਿਆ ਦਾ ਰੂਪ ਲੈਣ ਲੱਗੀ ਤਾ ਆਹ ਦੋੜ 12 ਮੀਲ ਤੋ 2 ਮੀਲ ਰਹਿ ਗਈ ਤੇ ਬੈਲਗੱਡੀਆ ਦੀ ਦੋੜਾ ਦੋਹਰੀਆਂ ਹੀ ਹੁੰਦੀਆ ਸੀ ਪਰ ਜਿਵੈ ਜਿਵੈ ਸਮਾਂ ਬਦਲਿਆ ਉਦਾ ਉਦਾ ਆਹ ਖੇਡ ਬਦਲਦੀ ਗਈ 2 ਮੀਲ ਜਾਣਾ 2 ਮੀਲ ਆਉਣਾ ਫੇਰ 1 ਮੀਲ ਜਾਣਾਤੇ 1 ਮੀਲ ਆਉਣਾ ਫੇਰ 12 ਕਿੱਲੈ ਜਾਣਾ 12 ਕਿੱਲੈ ਆਉਣਾ ਏਦਾ ਕਰ ਦਿਆ ਆਹ ਖੇਡ ਲੰਬਾਈ ਘੱਟਦੀ ਰਹੀ

-ਫੇਰ ਆਹ ਬੈਲਗੱਡੀਆ ਦੀ ਦੋੜ ਕਹਿਰੀ ਦਾ ਰੂਪ ਧਾਰਨ ਕਰ ਗਈ ਜਿਸ ਚ ਹਰਕੇ ਕਾਨੂੰਨ ਨੂੰ ਹੀ ਬਦਲ ਕੇ ਰੱਖ ਦਿੱਤਾ
ਕਹਿਰੀ ਨੂੰ ਝੰਡੀ ਦੇਖਣੀ ਪੈਦੀ ਸੀ ਝੰਡੀ 8 ਕਿਲਿਆਂ ਤੇ ਰੱਖ ਲਈ

(ਜਦੋ ਪਹਿਲਾ ਪਹਿਲਾ ਭੱਜਣ ਲੱਗੀ ਉਦੋ 8 ਕਿਲੇ ਭੱਜਦੀ ਸੀ) ਤੇ 52,52,55 ਸੈਕਿੰਡ ਤੇ ਜਿੱਤ ਹੋਇਆ ਕਰਦੀ ਸੀ (ਸੰਨ 1978-1979) ਦੀ ਗੱਲ ਆ

-ਉਸ ਤੋ ਬਾਅਦ 6 ਕਿੱਲੈ ਹੋ ਗਏ ਫੇਰ ੬ ਕਿਲੈ ਹੋ ਗਏ ਤੇ ਅੱਜ ਕੱਲ 5 ਕਿਲੈ ਚ ਆਹ ਦੋੜ ਸਿਮਟ ਕੇ ਰਹਿ ਗਈ ਤੇ ਕਈ ਤਾ 4 ਕਿਲਿਆ ਦੀ ਵੀ ਕਰ ਲੈਦੇ ਆ

essay helpdo my essay for me